ਨਾਪਾਕ ਹਰਕਤਾਂ ਤੋਂ ਬਾਜ ਨਹੀਂ ਆ ਰਿਹਾ ਪਾਕਿਸਤਾਨ

0
66

ਇਸ ਵੇਲੇ ਦੀ ਸਭ ਤੋਂ ਵੱਡੀ ਖਬਰ ਪਾਕਿਸਤਾਨ ਤੋਂ ਆ ਰਹੀ ਹੈ ਪਾਕਿਸਤਾਨ ਆਪਣੀ ਨਾਪਾਕ ਹਰਕਤਾਂ ਤੋਂ ਬਾਜ ਨਹੀਂ ਆ ਰਿਹਾ।ਪਾਕਿਸਤਾਨ ਦੇ ਬਾਲਾਕੋਟ ‘ਚ ਹਵਾਈ ਫੋਜ ਦੇ ਸਰਜੀਕਲ ਸਟ੍ਰਾਇਕ ਤੋਂ ਬਾਅਦ ਬੋਖਲਾਏ ਪਾਕਿਸਤਾਨ ਨੇ ਭਾਰਤੀ ਹਵਾਈ ਸੈਨਾ ਦਾ ਉਲੰਘਣ ਕਰ ਦਿੱਤਾ। ਜਾਣਕਾਰੀ ਮੁਤਾਬਿਕ ਦੱਸਿਆ ਜਾ ਰਿਹਾ ਹੈ ਕਿ ਐਫ਼-16 ਏਅਰ ਕਰਾਫ਼ਟ ਨੇ ਨੋਸ਼ੇਰਾ ਸੈਕਟਰ ‘ਚ ਘੁਸਪੈਠ ਦੀ ਕੋਸ਼ਿਸ਼ ਕੀਤੀ।ਭਾਰਤੀ ਹਵਾਈ ਸੀਮਾ ਦੀ ਉਲੰਘਣਾ ਕਰਦਾ ਹੋਇਆ ਪਾਕਿਸਤਾਨ ਜਹਾਜ ਨੋਸ਼ੇਰਾ ਸੈਕਟਰ ‘ਚ ਵੜ ਗਿਆ ਹਾਲਾਂਕਿ ਭਾਰਤੀ ਏਅਰ ਫੋਰਸ ਦੀ ਤੁਰੰਤ ਕਾਰਵਾਈ ਤੋਂ ਪਾਕਿਸਤਾਨੀ ਜੈਟ ਭੱਜ ਖੜੇ ਹੋਏ। ਜਾਣਕਾਰੀ ਮੁਤਾਬਿਕ ਇਹ ਖਬਰਾਂ ਵੀ ਸੁਣਨ ‘ਚ ਆ ਰਹੀਆਂ ਨੇ ਕਿ ਜਵਾਬੀ ਕਾਰਵਾਈ ਕਰਦੇ ਹੋਏ ਪਾਕਿਸਤਾਨ ਦਾ ਇਕ ਐਫ਼-16 ਜਹਾਜ ਵੀ ਮਾਰ ਡਿਗਾਇਆ ਹੈ।ਇਸ ਘਟਨਾਂ ਤੋਂ ਬਾਅਦ ਹਾਈ ਅਲਰਟ ਵੀ ਕਰ ਦਿੱਤਾ ਹੈ। ਲੋਕਾਂ ‘ਚ ਦਹਿਸ਼ਤ ਦਾ ਮਾਹੌਲ ਹੈ। ਪਾਕਿਸਤਾਨ ਵੱਲੋਂ ਗੋਲੀਬਾਰੀ ਦੀ ਰੇਂਜ ਵੀ ਵਧਾ ਦਿੱਤੀ ਗਈ ਹੈ ‘ਤੇ ਦੱਸਿਆਂ ਜਾ ਰਿਹਾ ਹੈ ਕਿ ਨੋਸ਼ੇਰਾ ‘ਚ ਸ਼੍ਰੀ ਨਗਰ ਲੇ-ਏਅਰਪੋਰਟ ‘ਤੇ ਪਠਾਨਕੋਟ ਏਅਰਬੇਸ ‘ਤੇ ਹਾਈ ਅਲਰਟ ਲਾਗੂ ਕਰ ਦਿੱਤਾ ਗਿਆ ਹੈ। ਅਲਰਟ ਦੇ ਮੱਦੇ ਨਜ਼ਰ ਚੰਡੀਗੜ ‘ਤੇ ਅੰਮ੍ਰਿਤਸਰ ਤੋਂ ਕਮਰੀਸ਼ਿਅਲ ਉਡਾਨਾਂ ਰੱਦ ਕਰ ਦਿੱਤੀਆਂ ਗਈਆਂ ਨੇ।

LEAVE A REPLY

Please enter your comment!
Please enter your name here