ਅਕਾਲੀ-ਭਾਜਪਾ ‘ਚ ਸਿੱਧੂ ਦਾ ਹੈ ‘ਗੱਬਰ’ ਜਿੰਨਾਂ ਡਰ-ਜਾਖੜ

0
46

ਗੁਰਦਾਸਪੁਰ:ਨਵਜੋਤ ਸਿੱਧੂ ਅਕਾਲੀ ਦਲ ਹੀ ਨਹੀਂ ਸਗੋਂ ਕੇਂਦਰ ਦੀ ਭਾਜਪਾ ਲਈ ਵੀ ‘ਗੱਬਰ ਆ ਜਾਏਗਾ’ਵਾਲਾ ਡਰ ਬਣਿਆ ਹੋਇਆ ਹੈ।ਇਹ ਕਹਿਣਾ ਹੈ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਦਾ।ਜਾਖੜ ਗੁਰਦਾਸਪੁਰ ਤੇ ਬਟਾਲੇ ਦੇ ਚੱਲ ਰਹੇ ਵਿਕਾਸ ਕਾਰਜਾਂ ਦਾ ਜਾਇਜ਼ਾ ਲੈਣ ਪਹੁੰਚੇ ਸਨ।ਇਸ ਦੌਰਾਨ ਉਹਨਾਂ ਨੇ ਕਿਹਾ ਕਿ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸਾਫ਼ ਕਿਹਾ ਹੈ ਕਿ ਉਹ ਦੇਸ਼ ਦੀ ਸੁਰੱਖਿਆ ਦੇ ਹਿੱਤ ਨੂੰ ਧਿਆਨ ‘ਚ ਰੱਖ ਕੇ ਠੋਸ ਫੈਸਲਾ ਲੈਣ ਅਸੀਂ ਸਾਰੇ ਉਹਨਾਂ ਦੇ ਨਾਲ ਹਾਂ ਪਰ ਉਹ ਜਿਹੜਾ ਵੀ ਫੈਸਲਾ ਲੈਣ ਉਹ ਦੇਸ਼ ਦੇ ਹਿੱਤ ‘ਚ ਲੈਣ ਨਾ ਕਿ ਆਪਣੀ ਕੁਰਸੀ ਬਚਾਉਣ ਦੀ ਸੋਚ ਨਾਲ ਲੈਣ।

LEAVE A REPLY

Please enter your comment!
Please enter your name here